ਅਖੇ ਫੜੇ ਨੌਜਵਾਨਾਂ ਨੇ ਅਵਤਾਰ ਮੱਕੜ ਤੇ ਪ੍ਰੋ.ਘੱਗਾ ਨੂੰ ਮਾਰਨਾ ਸੀ -ਪੁਲਿਸ ਦਾ ਦਾਅਵਾ

224
loading...

ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਹਿੰਦੂ ਨੇਤਾਵਾਂ ਦੇ ਸਿਲਸਿਲੇਵਾਰ ਹੋਏ ਕਤਲਾਂ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਰਮਨਦੀਪ ਤੇ ਬਾਕੀ ਨੌਜਵਾਨਾਂ ਕੋਲੋਂ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਰਮਨਦੀਪ ਨੇ ਸਭ ਤੋਂ ਵੱਡਾ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਇਹਨਾਂ ਸ਼ੂਟਰਾਂ ਦਾ ਅਗਲਾ ਨਿਸ਼ਾਨਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਸਿੱਖ ਮਿਸ਼ਨਰੀ ਕਾਲਜ ਦੇ ਸਾਬਕਾ ਪ੍ਰੋਫੈਸਰ ਤੇ ਲੇਖਕ ਇੰਦਰ ਸਿੰਘ ਘੱਗਾ ਸਨ। ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਚ’ ਛਪੀ ਇੱਕ ਰਿਪੋਰਟ ਮੁਤਾਬਿਕ ਹਿੰਦੂ ਨੇਤਾਵਾਂ ਦੇ ਕਤਲਾਂ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਰਮਨਦੀਪ ਨੇ ਪੁਲਿਸ ਪੁੱਛਗਿੱਛ ਦੌਰਾਨ ਕਬੂਲ ਕੀਤਾ ਹੈ। ਕਿ ਉਸਦਾ ਅਗਲਾ ਨਿਸ਼ਾਨਾ ਅਵਤਾਰ ਸਿੰਘ ਮੱਕੜ ਤੇ ਇੰਦਰ ਘੱਗਾ ਸਨ। ਰਮਨਦੀਪ ਨੇ ਪੁਲਿਸ ਨੂੰ ਦੱਸਿਆ ਕਿ ਉਹ ਇਹਨਾਂ ਦੋਵਾਂ ਨੂੰ ਨਿੱਜੀ ਤੌਰ ਤੇ ਵੀ ਮਾਰਨਾ ਚਾਹੁੰਦਾ ਸੀ। ਕਿਉਂਕਿ ਇਹ ਦੋਵੇਂ ਸਿੱਖੀ ਸਿਧਾਤਾਂ ਦੇ ਖਿਲਾਫ ਕੰਮ ਕਰ ਰਹੇ ਸਨ। ਮੱਕੜ ਨੇ ਸ੍ਰੋਮਣੀ ਕਮੇਟੀ ਦਾ ਅਤੇ ਸਿੱਖੀ ਬਹੁਤ ਨੁਕਸਾਨ ਕੀਤਾ ਅਤੇ ਉਹ ਸਿੱਖ ਵਿਰੋਧੀਆਂ ਦੇ ਹੱਥਾਂ ਚ’ ਖੇਡ ਰਿਹਾ ਸੀ। ਪ੍ਰੋਫੈਸਰ ਇੰਦਰ ਘੱਗਾ ਤੇ ਵੀ ਸਿੱਖ ਵਿਰੋਧੀ ਤੇ ਸਿੱਖੀ ਦਾ ਨੁਕਸਾਨ ਕਰਨ ਦਾ ਇਲਜ਼ਾਮ ਲਗਾਇਆ। ਜ਼ਿਕਰਯੋਗ ਹੈ, 2005 ਵਿੱਚ ਇੰਦਰ ਘੱਗਾ ਨੇ ਆਪਣੀ ਪੁਸਤਕ “ਸਾਡਾ ਬੇੜਾ ਇਓਂ ਗਰਕਿਆ” ਵਿੱਚ ਸਿੱਖ ਗੁਰੂਆਂ ਬਾਰੇ ਕਾਫੀ ਵਿਵਾਦਪੂਰਣ ਟਿੱਪਣੀਆਂ ਕੀਤੀਆਂ ਸਨ। ਰਮਨਦੀਪ ਨੇ ਮੰਨਿਆ ਹੈ, ਕਿ ਉਸਨੇ ਆਪਣੇ ਸਾਥੀਆਂ ਨਾਲ ਮਿਲਕੇ ਇਹਨਾਂ ਦੋਵਾਂ ਨੂੰ ਮਾਰਨ ਬਾਰੇ ਸਲਾਹ ਵੀ ਕੀਤੀ ਸੀ।ਪਰ ਇੱਥੇ ਇੱਕ ਸਵਾਲ ਉਠਦਾ ਹੈ, ਪੁਲਿਸ ਵਾਰ–ਵਾਰ ਦਾਆਵਾ ਕਰ ਰਹੀ ਹੈ ਕਿ ISI ਤੇ ਬਾਹਰ ਬੈਠੀਆਂ ਦੇਸ਼ ਵਿਰੋਧੀ ਤਾਕਤਾਂ ਦੇ ਕਹਿਣ ਤੇ, ਇਹਨਾਂ ਮੁਜ਼ਰਿਮਾਂ ਨੇ ਸਾਜ਼ਿਸ਼ ਤਹਿਤ–ਮਿੱਥ ਕਿ ਹਿੰਦੂ ਨੇਤਾਵਾਂ ਦੇ ਕਤਲ ਕੀਤੇ ਤਾਂਕਿ ਸੂਬੇ ਦਾ ਮਾਹੌਲ ਖਰਾਬ ਕਰ ਸਕਣ ਅਤੇ ਫਿਰਕਿਆਂ ਵਿੱਚ ਤਣਾਅ ਪੈਦਾ ਕਰਕੇ ਭਾਈਚਾਰਿਆਂ ਨੂੰ ਆਪਸ ਚ’ ਲੜਾ ਸਕਣ। ਪਰ ਖੁਦ ਪੁਲਿਸ ਹੀ ਕਹਿ ਰਹੀ ਹੈ ਕਿ ਰਮਨਦੀਪ ਨੇ ਕਬੂਲ ਕੀਤਾ ਹੈ ਕਿ ਉਹ ਮੱਕੜ ਤੇ ਘੱਗੇ ਨੂੰ ਇਸਲਈ ਮਾਰਨਾ ਚਾਹੁੰਦੇ ਸਨ। ਕਿਉਂਕਿ ਉਹ ਸਿੱਖ ਵਿਰੋਧੀ ਤੇ ਸਿੱਖਾਂ ਦੇ ਖਿਲਾਫ ਕੰਮ ਕਰਦੇ ਸਨ।ਓਹਨਾਂ ਦਾ ਮੰਤਵ ਸਿੱਖ ਵਿਰੋਧੀਆਂ ਨੂੰ ਮਾਰਨਾ ਸੀ। ਰਮਨਦੀਪ ਦੇ ਇਸ ਕਬੂਲਨਾਮੇ ਤੋਂ ਵੀ ਇਹੀ ਪ੍ਰਤੀਤ ਹੋ ਰਿਹਾ, ਕਿ ਉਹ ਸਿਰਫ ਸਿੱਖਾਂ ਵਿਰੋਧੀਆਂ ਭਾਵ ਕਿ ਸਿੱਖਾਂ ਖਿਲਾਫ ਬੋਲਣ ਤੇ ਸਿੱਖਾਂ ਵਿਰੁੱਧ ਕੰਮ ਕਰਨ ਵਾਲਿਆਂ ਨੂੰ ਅਤੇ ਸਿੱਖੀ ਨੂੰ ਢਾਹ ਲਾਉਣ ਵਾਲਿਆਂ ਨੂੰ ਮਾਰਨਾ ਚਾਹੁੰਦੇ ਸਨ ਅਤੇ ਜਿਨ੍ਹਾਂ ਵਿਅਕਤੀਆਂ ਦਾ ਰਮਨਦੀਪ ਉਹਨਾਂ ਨੇ ਕਤਲ ਕੀਤੇ ਹਨ। ਓਹਨਾਂ ਚੋਂ ਜ਼ਿਆਦਾਤਰ ਕੱਟੜ ਹਿੰਦੂ ਜੱਥੇਬੰਦੀਆਂ ਅਤੇ ਕੱਟੜ ਵਿਚਾਰਧਾਰਾ ਦੇ ਸਨ ਅਤੇ ਹਮੇਸ਼ਾ ਇਹਨਾਂ ਜੱਥੇਬੰਦੀਆਂ ਤੇ ਸਿੱਖ ਵਿਰੋਧੀ, ਸਿੱਖਾਂ ਖਿਲਾਫ ਬੋਲਣ, ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਾਹੁੰਚਾਉਣ, ਸਿੱਖਾਂ ਮਾਮਲਿਆਂ ਚ’ ਦਖਲਅੰਦਾਜ਼ੀ ਦੇਣ ਅਤੇ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਸਾਬਿਤ ਕਰਨ ਦੇ ਆਰੋਪ ਲੱਗਦੇ ਆ ਰਹੇ ਹਨ ਅਤੇ ਗਰਮਖਿਆਲੀ ਸਿੱਖਾਂ ਨਾਲ ਹਮੇਸ਼ਾ ਇਨ੍ਹਾਂ ਦਾ ਛੱਤੀ ਦਾ ਅੰਕੜਾ ਰਿਹਾ ਹੈ।ਇਹਨਾਂ ਨੌਜਵਾਨਂ ਦੁਆਰਾ ਕਤਲਾਂ ਨੂੰ ਦੇਖਦੇ ਹੋਏ ਕੁੱਝ ਸਿੱਖ ਆਗੂ ਵੀ ਦਾਆਵਾ ਕਰ ਰਹੇ ਹਨ ਕਿ ਇਹਨਾਂ ਮੁਜ਼ਰਿਮ ਨੌਜਵਾਨਾਂ ਦਾ ਮਕਸਦ ਧਰਮਾਂ ਨੂੰ ਆਪਸ ਚ ਲੜਾਉਣਾ ਜਾਂ ਫਿਰਕੂ ਤਣਾਅ ਪੈਦਾ ਕਰਕੇ ਦੰਗੇ ਭੜਕਾਉਣਾਂ ਨਹੀਂ ਸੀ। ਸਗੋਂ ਸਿਰਫ ਸਿੱਖ ਵਿਰੋਧੀ ਤੇ ਸਿੱਖੀ ਦਾ ਨੁਕਸਾਨ ਕਰਨ ਵਾਲਿਆਂ ਨੂੰ ਮਾਰਨਾ ਸੀ। ਇਹ ਗੱਲ ਮੱਕੜ ਤੇ ਘੱਗੇ ਦੇ ਕਤਲ ਦੇ ਕਬੂਲਨਾਮੇ ਤੋਂ ਵੀ ਜਾਪਦੀ ਹੈ ਕਿਉਂਕਿ ਮੱਕੜ ਤੇ ਘੱਗਾ ਖੁਦ ਸਿੱਖ ਹਨ ਅਤੇ ਮੱਕੜ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਪਿਛਲੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਜਿਵੇਂ ਅਸੀ ਜਾਣਦੇ ਹਾਂ ਕਿ, ਮੱਕੜ ਤੇ ਕੁੱਝ ਸਿੱਖ ਜੱਥੇਬੰਦੀਆਂ, ਕਈ ਉੱਘੇ ਸਿੱਖ ਆਗੂ, ਪ੍ਰਚਾਰਕਾਂ, ਸੰਤਾਂ, ਅਤੇ ਸਿੱਖ ਸੰਗਤਾਂ ਨੇ ਕਈ ਵਾਰ ਸਿੱਖਾਂ ਖਿਲਾਫ ਕੰਮ ਕਰਨ ਦਾ ਤੇ ਸਿੱਖ ਵਿਰੋਧੀ ਹੋਣ ਦਾ ਇਲਜ਼ਾਮ ਲਗਾਇਆ ਹੈ ਅਤੇ ਇਹੀ ਇਲਜ਼ਾਮ ਘੱਗੇ ਤੇ ਵੀ ਲੱਗਦੇ ਰਹੇ ਹਨ।ਸੋ ਇਹ ਸਾਰੀਆਂ ਗੱਲਾਂ ਤੋਂ ਇਹੀ ਪ੍ਰਤੀਤ ਹੁੰਦਾ ਹੈ, ਕਿ ਇਨਾਂ ਦੀ ਲੜਾਈ ਸਿੱਖ ਵਿਰੋਧੀਆਂ ਖਿਲਾਫ ਸੀ ਨਾਕਿ ਕੋਈ ਦੰਗਾ ਭੜਕਾਉਣਾ, ਮਾਹੌਲ ਖਰਾਬ ਕਰਨਾ ਜਾਂ ਕਿਸੇ ਧਰਮਾਂ ਨੂੰ ਆਪਸ ਚ’ ਲੜਾਉਣਾ। ਪਰ ਇਹ ਵੱਖਰੀ ਗੱਲ ਹੈ,ਕਿ ਓਹਨਾਂ ਦੇ ਮਕਸਦ ਕਾਰਨ ਅਜਿਹਾ ਵਾਪਰ ਸਕਦਾ ਸੀ। ਪਰ ਪੁਲਿਸ ਵਾਰ–ਵਾਰ ਸਿਰਫ ਇਹੀ ਦਾਆਵੇ ਕਰ ਰਹੀ ਹੈ ਕਿ ਉਹਨਾਂ ਦਾ ਮੁੱਖ ਮਕਸਦ ਸਿਰਫ ਫਿਰਕੂ ਤਣਾਅ ਪੈਦਾ ਕਰਨਾ, ਮਾਹੌਲ ਖਰਾਬ ਕਰਨਾ ਅਤੇ ਧਰਮਾਂ ਨੂੰ ਆਪਸ ਚ’ ਲੜਾਉਣਾ ਸੀ ਅਤੇ ਮੀਡੀਆ ਵੀ ਮਾਮਾਲੇ ਇਹੋ ਰੰਗਤ ਦੇ ਰਿਹਾ ਹੈ।ਸੋ ਬਾਕੀ ਗੱਲਾਂ ਆਉਣ ਵਾਲੇ ਸਮੇਂ ਚ’ ਪਤਾ ਚੱਲ ਜਾਣਗੀਆਂ ਅਤੇ ਦੋਸ਼ੀਆਂ ਦੇ ਮਕਸਦ ਅਤੇ ਟੀਚੇ ਬਾਰੇ ਵੀ ਜਲਦ ਅਦਾਲਤ ਫੈਸਲਾ ਕਰ ਦੇਵੇਗੀ। ਰਮਨਦੀਪ ਓਹਨਾਂ ਨੂੰ ਦੋਸ਼ੀ ਜਾਂ ਨਿਰਦੋਸ਼ ਦੱਸਣ ਦਾ ਜਾਂ ਉਹਨਾਂ ਦੇ ਮਕਸਦ ਜਾਂ ਟੀਚੀਆਂ ਬਾਰੇ ਦਾਆਵੇ ਕਰਨ ਦਾ ਅਤੇ ਉਹਨਾਂ ਦੇ ਸੰਬੰਧ ਦੇਸ਼ ਵਿਰੋਧੀਆਂ ਨਾਲ ਹੋਣ ਦਾ ਫੈਸਲਾ ਨਾਂ ਤਾਂ ਅਸੀ ਕਰਨਾ ਹੈ ਨਾਹੀਂ ਪੁਲਿਸ ਨੇ ਅਤੇ ਨਾਹੀ ਮੀਡੀਆ ਨੇ, ਇਹ ਫੈਸਲਾ ਤਾਂ ਅਦਾਲਤ ਦੁਆਰਾ ਕੀਤਾ ਜਾਵੇਗਾ। ‘ਫਤਿਹ ਚੈਨਲ’ ਨੂੰ ਸਾਨੂੰ ਤੱਤਾਂ ਦੀ ਪੜਤਾਲ ਤੇ ਮਾਮਲੇ ਦੀ ਸਟੱਡੀ ਕਰਕੇ ਜੋ ਪ੍ਰਤੀਤ ਹੋਇਆ ਉਸਨੂੰ ਅਸੀ ਲੋਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ।

loading...