ਬੁਲੇਟ ਕਿਤੋਂ ਵੀ ਆ ਸਕਦੀ ਹੈ, ਇਸ ਲਈ ਰੱਖੀ ਹੈ ਬੁਲੇਟਪਰੂਫ ਗੱਡੀ : ਰਣਜੀਤ ਸਿੰਘ ਢੱਡਰੀਆਂ ਵਾਲੇ…

420
loading...

ਜਲੰਧਰ (ਬਿਊਰੋ)- ਬੱਬੂ ਮਾਨ ਦੇ ਗੀਤ ਓਡੀ ਗੱਡੀ ਤੇ ਹੀਰਿਆਂ ਵਾਲੇ ਮੋਬਾਇਲ ਉੱਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਜਵਾਬ ਦਿੰਦਿਆਂ ਕਿਹਾ ਕਿ ਜਿਹੜੀ ਓਡੀ ਵਾਲੀ ਗੱਡੀ ਵਾਲੀ ਗੱਲ ਹੈ ਇਹ ਨਿਰੀ ਬਕਵਾਸ ਹੈ।

ਗੱਡੀ ਤਾਂ ਦੇਖੋ ਸਾਨੂੰ ਚਾਹੀਦੀ ਹੈ ਦਿਨ-ਰਾਤ ਅਸੀਂ ਸਫਰ ਕਰਨਾ ਹੁੰਦਾ ਹੈ। ਹੁਣ ਯੂ-ਟਿਊਬ ਦਾ ਸਮਾਂ ਆ ਗਿਆ ਹੈ, ਜਿਸ ਵੇਲੇ ਸੀਡੀਆਂ ਦਾ ਲੋਕ ਬਿਜ਼ਨੈਸ ਕਰਦੇ ਸਨ।

ਟੀ-ਸੀਰੀਜ਼ ਕੰਪਨੀ ਵਿਚ ਸਭ ਤੋਂ ਵੱਧ ਜਿਨ੍ਹਾਂ ਦੀਆਂ ਕੈਸੇਟ ਆਈਆਂ ਸਨ, ਸਾਡੀਆਂ 6-7 ਹਜ਼ਾਰ ਕੈਸੇਟਸ ਆਈਆਂ।

ਉਸ ਦੌਰਾਨ ਉਨ੍ਹਾਂ ਨੇ ਮੈਨੂੰ ਲੈਂਡ ਕਰੂਜ਼ਰ ਗੱਡੀ 2004 ਵਿਚ ਦਿੱਤੀ ਸੀ। ਉਸ ਤੋਂ ਬਾਅਦ ਮੇਰਾ ਐਕਸੀਡੈਂਟ ਹੋ ਗਿਆ ਅਤੇ ਮੇਰੀ ਬਾਂਹ ਟੁੱਟ ਗਈ।

ਸੰਗਤ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੱਡੀ ਠੀਕ ਹੁੰਦੀ ਤਾਂ ਬਾਂਹ ਨਹੀਂ ਸੀ ਟੁੱਟਣੀ।

ਮਹੀਨਾ ਏਦਾਂ ਹੀ ਬੈਠੇ ਰਹੇ। ਫਿਰ ਨਵੀਂ ਗੱਡੀ ਮੈਨੂੰ ਟੀ.ਸੀਰੀਜ਼ ਨੇ ਦਿੱਤੀ। ਉਹ ਗੱਡੀ ਤਕਰੀਬਨ 10 ਸਾਲ ਤਕ ਚਲਾਈ ਗਈ। ਉਹ ਗੱਡੀ ਪੁਰਾਣੀ ਹੋਣ ਤੋਂ ਬਾਅਦ ਫਿਰ ਨਵੀਂ ਗੱਡੀ ਅਸੀਂ ਸਾਰਿਆਂ ਨੇ ਖਰੀਦੀ। ਉਸ ਗੱਡੀ ਨੂੰ ਛਬੀਲ ਵਾਲਿਆਂ ਨੇ ਤੋੜ ਦਿੱਤਾ।

ਬਾਕੀ ਰਹੀ ਔਡੀ ਗੱਡੀ ਵਾਲੀ ਗੱਲ ਉਹ ਗੱਡੀ ਹੈ ਹੀ ਨਹੀਂ ਸੀ, ਉਹ ਗੱਲ ਬਣਾਈ ਹੋਈ ਸੀ। ਬਾਕੀ ਜਿਹੜੀਆਂ ਗੱਡੀਆਂ ਨੇ ਉਹ ਬੁਲੇਟਪਰੂਫ ਕਰਵਾਉਣੀਆਂ ਪਈਆਂ। 2-3 ਸਾਡੇ ਜੱਥੇ ਵਿਚ ਹਨ ਅਤੇ 2-3 ਗੱਡੀਆਂ ਥਾਣੇ ਵਿਚ ਡੇਢ ਸਾਲ ਤੋਂ ਖੜੀਆਂ ਜੰਗ ਖਾ ਰਹੀਆਂ ਹਨ।

loading...