ਲੁਧਿਆਣਾ ‘ਚ ਤੜਕਸਾਰ ਹੋਈ ਤਬਾਹੀ ਅੱਗ ਲੱਗਣ ਕਾਰਨ ਡਿੱਗੀ 5 ਮੰਜ਼ਿਲਾ ਇਮਾਰਤ

285
loading...

ਲੁਧਿਆਣਾ ‘ਚ ਤੜਕਸਾਰ ਹੋਈ ਤਬਾਹੀ ਦੀਆਂ ਤਸਵੀਰਾਂ, 2 ਇਮਾਰਤਾਂ ਢਹੀਆਂ, ਲੋਕ ਫਸੇ

ਲੁਧਿਆਣਾ ਦੇ ਸੂਫ਼ੀਆਂ ਚੌਕ ਇਲਾਕੇ ਵਿੱਚ ਅੱਜ ਸਵੇਰੇ ਇੱਕ ਪਲਾਸਟਿਕ ਫੈਕਟਰੀ ਵਿੱਚ ਅੱਗ ਲੱਗਣ ਤੋਂ ਬਾਅਦ ਢਹਿ ਢੇਰੀ ਹੋ ਗਈ। ਹਾਲੇ ਤਕ ਇੱਕ ਲਾਸ਼ ਨੂੰ ਬਰਾਮਦ ਕੀਤਾ ਗਿਆ ਹੈ, ਜਿਸ ਦੀ ਸ਼ਨਾਖ਼ਤ ਹੋਣੀ ਹਾਲੇ ਬਾਕੀ ਹੈ।
ਕੁਝ ਹੀ ਸਮੇਂ ਬਾਅਦ ਪਲਾਸਟਿਕ ਫੈਕਟਰੀ ਦੇ ਨਾਲ ਲਗਦੀ ਇਮਾਰਤ ਵੀ ਢਿੱਗ ਗਈ।

ਬਾਅਦ ਵਿੱਚ ਡਿੱਗੀ ਇਮਾਰਤ ਦੇ ਮਲਬੇ ਹੇਠ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ।
ਦੋ ਫੈਕਟਰੀਆਂ ਦੇ ਤਬਾਹ ਹੋ ਜਾਣ ਕਾਰਨ ਆਲ਼ੇ-ਦੁਆਲ਼ੇ ਦੀਆਂ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਹਨ।
ਸਵੇਰੇ ਪਲਾਸਟਿਕ ਫੈਕਟਰੀ ਵਿੱਚ ਲੱਗੀ ਅੱਗ ‘ਤੇ ਕਾਬੂ ਪਾਉਣ ਗਏ ਅੱਗ ਬੁਝਾਊ ਦਸਤੇ ਦੇ ਕੁਝ ਮੁਲਾਜ਼ਮ ਵੀ ਅੰਦਰ ਹੀ ਫਸ ਗਏ ਸਨ।

ਇਮਾਰਤਾਂ ਦਾ ਮਲਬਾ ਛੇਤੀ ਤੋਂ ਛੇਤੀ ਹਟਾਇਆ ਜਾ ਰਿਹਾ ਹੈ ਤਾਂ ਜੋ ਹੇਠਾਂ ਦੱਬੇ ਹੋਏ ਲੋਕਾਂ ਨੂੰ ਬਚਾਇਆ ਜਾ ਸਕੇ। ਤਬਾਹੀ ਦਾ ਸ਼ਿਕਾਰ ਲੋਕਾਂ ਨੂੰ ਡਾਕਟਰੀ ਸਹਾਇਤਾ ਛੇਤੀ ਦਿਵਾਉਣ ਲਈ ਮੌਕੇ ‘ਤੇ ਐਂਬੂਲੈਂਸ ਵੀ ਮੌਜੂਦ ਹੈ।

loading...