ਵਿਆਹ ਚੁ ਚੱਲੀਆਂ ਗੋਲੀਆਂ . 8 ਸਾਲਾਂ ਦੇ ਮਾਸੂਮ ਬੱਚੇ ਦੀ ਮੌਤ

393
loading...

ਕੋਟਕਪੂਰਾ: ਇੱਥੋਂ ਦੇ ਆਨੰਦ ਨਗਰ ਵਿੱਚ ਬੀਤੀ ਰਾਤ ਇੱਕ ਵਿਆਹ ਸਮਾਗਮ ਦੌਰਾਨ ਬੇਰੋਕ ਗੋਲ਼ੀਆਂ ਦਾਗ਼ੀਆਂ ਗਈਆਂ। ਲਾੜੇ ਦੇ ਮਾਮੇ ਤੇ ਫੁੱਫੜ ਦੀ ਗੋਲ਼ੀ ਚਲਾਉਣ ਬਾਰੇ ਆਪਸੀ ਖਹਿਬਾਜ਼ੀ ਕਾਰਨ 8 ਸਾਲਾ ਬੱਚੇ ਦੀ ਮੌਤ ਹੋ ਗਈ। ਦੋਵਾਂ ਰਿਸ਼ਤੇਦਾਰਾਂ ਨੇ ਵਿਆਹ ਸਮਾਗਮ ਦੌਰਾਨ ਤਕਰੀਬਨ 60 ਫਾਇਰ ਕੀਤੇ ਸਨ।

ਇਸ ਗੋਲ਼ੀਬਾਰੀ ਵਿੱਚ ਵਿਕਰਮਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਦੀ ਜਾਨ ਚਲੀ ਗਈ। ਵਿਆਹ ਸਮਾਗਮ ਵਿੱਚ ਉਕਤ ਦੋਵੇਂ ਵਿਅਕਤੀ ਜ਼ਿੱਦੋ-ਜ਼ਿੱਦੀ ਫਾਇਰਿੰਗ ਕਰ ਰਹੇ ਸਨ ਕਿ ਅਚਾਨਕ ਗੋਲੀ ਦੋ ਬੱਚਿਆਂ ਨੂੰ ਲੱਗ ਗਈ। ਇਨ੍ਹਾਂ ਵਿੱਚੋਂ ਇੱਕ ਬੱਚੇ ਦੀ ਮੌਤ ਹੋ ਗਈ ਤੇ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੈ।

ਜ਼ਖ਼ਮੀ ਹੋਏ ਬੱਚੇ ਦਾ ਫ਼ਰੀਦਕੋਟ ਦੇ ਜੀ.ਜੀ.ਐਸ. ਮੈਡੀਕਲ ਹਾਸਪਤਾਲ ਵਿੱਚ ਇਲਾਜ ਚੱਲ ਰਿਹਾ। ਪੁਲਿਸ ਵੱਲੋਂ ਦੋਵੇਂ ਵਿਅਕਤੀਆਂ ਖਿਲਾਫ ਧਾਰਾ 306, 336 ਆਈ.ਪੀ.ਸੀ. ਤੇ ਅਸਲਾ ਐਕਟ ਦੀ ਉਲੰਘਣਾ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

loading...